LIVE
◷
00:00:00
Loading...
IST
ADVERTISEMENT
ਤੁਹਾਡਾ Advertisement ਇੱਥੇ

ਖੇਡਾਂ ਵਤਨ ਪੰਜਾਬ ਦੀਆਂ 2026: ਜ਼ਿਲ੍ਹਾ ਪੱਧਰੀ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਡਰ-14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ



ਅੰਮ੍ਰਿਤਸਰ, 28 ਸਤੰਬਰ - ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਅੱਜ ਜੂਡੋ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਹੋਈ। ਜ਼ਿਲ੍ਹਾ ਪੱਧਰੀ ਖੇਡਾਂ 28 ਸਤੰਬਰ ਤੋਂ 5 ਅਕਤੂਬਰ 2026 ਤੱਕ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੂਡੋ ਦੇ ਮੁਕਾਬਲਿਆਂ ਦੇ ਪਹਿਲੇ ਦਿਨ ਅੰਡਰ-14 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਜੂਡੋ ਮੁਕਾਬਲਿਆਂ ਦੇ ਨਤੀਜੇ
ਅੰਡਰ-14 ਲੜਕੀਆਂ
* 28 ਕਿਲੋ ਭਾਰ ਵਰਗ: ਸੰਧਿਆ (ਕੇ.ਬੀ.ਡੀ.ਐੱਸ.) ਨੇ ਪਹਿਲਾ ਅਤੇ ਨਵਦੀਪ (ਵੰਡਾਲੀ ਗੁਰੂ) ਨੇ ਦੂਜਾ ਸਥਾਨ ਹਾਸਲ ਕੀਤਾ।

* 32 ਕਿਲੋ ਭਾਰ ਵਰਗ: ਸਹਿਜਪ੍ਰੀਤ (ਭਵਨ ਐੱਸ.ਐੱਲ. ਸਕੂਲ) ਨੇ ਪਹਿਲਾ, ਗਰਿਮਾ (ਕੇ.ਸੀ.ਐੱਸ.) ਨੇ ਦੂਜਾ, ਜਦਕਿ ਸੁਨੈਨਾ (ਕੇ.ਬੀ.ਡੀ.ਐੱਸ.) ਅਤੇ ਯਸ਼ਪ੍ਰੀਤ (ਕੇ.ਸੀ.ਐੱਸ.) ਨੇ ਤੀਜਾ ਸਥਾਨ ਹਾਸਲ ਕੀਤਾ।

* 36 ਕਿਲੋ ਭਾਰ ਵਰਗ: ਸੀਰਤ ਕੌਰ (ਕੇ.ਸੀ.ਐੱਸ.) ਨੇ ਪਹਿਲਾ, ਰੁਹਾਨੀ (ਕੇ.ਬੀ.ਡੀ.ਐੱਸ.) ਨੇ ਦੂਜਾ, ਜਦਕਿ ਕਾਵਿਆ ਅਤੇ ਨਿਹਾਰਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-14 ਲੜਕੇ
* 30 ਕਿਲੋ ਭਾਰ ਵਰਗ: ਗੁਰਲਾਲ ਸਿੰਘ (ਵੰਡਾਲੀ ਗੁਰੂ) ਨੇ ਪਹਿਲਾ, ਕਰਨ ਸਿੰਘ (ਵੰਡਾਲੀ ਗੁਰੂ) ਨੇ ਦੂਜਾ, ਜਦਕਿ ਯਸ਼ ਗਿੱਲ (ਵੰਡਾਲੀ ਗੁਰੂ) ਅਤੇ ਵਿਹਾਨ ਭਰਦਵਾਜ (ਸੈਨਿਕ ਪਬਲਿਕ ਸਕੂਲ) ਨੇ ਤੀਜਾ ਸਥਾਨ ਹਾਸਲ ਕੀਤਾ।

* 35 ਕਿਲੋ ਭਾਰ ਵਰਗ: ਅਨਮੋਲ (ਸਰਕਾਰੀ ਸਕੂਲ) ਨੇ ਪਹਿਲਾ, ਕ੍ਰਿਸ਼ਨਾ (ਭਵਨ ਐੱਸ.ਐੱਲ.) ਨੇ ਦੂਜਾ, ਜਦਕਿ ਲਕਸ਼ਦੀਪ ਸਿੰਘ (ਕੇ.ਸੀ.ਐੱਸ.) ਅਤੇ ਸਾਹਿਲਦੀਪ (ਸਕੂਲ ਆਫ਼ ਐਮੀਨੈਂਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

* 45 ਕਿਲੋ ਭਾਰ ਵਰਗ: ਪਵਨੀਤ ਸਿੰਘ (ਕੇ.ਪੀ.ਐੱਸ.) ਨੇ ਪਹਿਲਾ ਅਤੇ ਨਾਮਯਸ (ਵੰਡਾਲੀ ਗੁਰੂ) ਨੇ ਦੂਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦਾ ਮੁੱਖ ਉਦੇਸ਼ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਖੇਡਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਖੇਡਾਂ ਰਾਹੀਂ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

Post a Comment

Previous Post Next Post

hw

Facebook Videos
CRIME NEWS
ਖ਼ਬਰਾਂ ਲੋਡ ਹੋ ਰਹੀਆਂ ਹਨ...

Global Samachar Web TV

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਮਹੱਤਵਪੂਰਨ ਅਪਡੇਟਸ ਨਾਲ ਹਮੇਸ਼ਾ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਆਪਣੀ Email 'ਤੇ ਪਾਓ

ਆਪਣੀ Email ਦਰਜ ਕਰੋ ਅਤੇ Global Samachar Web TV ਦੀਆਂ ਮਹੱਤਵਪੂਰਨ ਖ਼ਬਰਾਂ ਤੇ ਅਪਡੇਟਸ ਨਾਲ ਜੁੜੇ ਰਹੋ।

ਧੰਨਵਾਦ! ਤੁਹਾਡੀ Email ਸਫਲਤਾਪੂਰਵਕ ਦਰਜ ਹੋ ਗਈ ਹੈ।
ਤੁਹਾਡੀ Email ਜਾਣਕਾਰੀ ਸੁਰੱਖਿਅਤ ਰਹੇਗੀ।