LIVE
◷
00:00:00
Loading...
IST
ADVERTISEMENT
ਤੁਹਾਡਾ Advertisement ਇੱਥੇ

ਆਮ ਲੋਕ ਆਪਣੀ ਰਾਸ਼ਨ ਕਾਰਡ ਸਬੰਧੀ ਜਾਣਕਾਰੀ ਆਨ ਲਾਈਨ ਕਰਵਾ ਸਕਦੇ ਹਨ ਦਰੁਸਤ - ਡਿਪਟੀ ਕਮਿਸ਼ਨਰ

ਰਾਸ਼ਨ ਕਾਰਡਾਂ ਵਿੱਚ ਗਲਤੀਆਂ ਨੂੰ ਠੀਕ ਕਰਕੇ ਤੁਰੰਤ ਦਰੁਸਤ ਕੀਤਾ ਜਾਵੇ - ਡਿਪਟੀ ਕਮਿਸ਼ਨਰ

ਬਠਿੰਡਾ, 27 ਸਤੰਬਰ (ਵਿਸੇਸ਼ ਪ੍ਰਤੀਨਿਧੀ) - ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡਾ 'ਚ ਭਰੇ ਗ਼ਲਤ ਵੇਰਵਿਆਂ ਨੂੰ ਸੋਧਣ ਦੀ ਪ੍ਰਕਿਰਿਆ ਆਨ ਲਾਈਨ ਸ਼ੁਰੂ ਕੀਤੀ ਗਈ ਹੈ। ਬਿਨੈਕਾਰ ਆਪਣੇ ਵੇਰਵੇ ਆਪ ਆਨਲਾਈਨ ਸੋਧ ਸਕਦੇ ਹਨ।  ਇਹ ਜਾਣਕਾਰੀ ਦਿੰਦਿਆਂ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿੱਚ ਮੈਂਬਰ ਜੋੜਨ ਲਈ ਦਰਖਾਸਤਾਂ ਮੰਗੀਆਂ ਗਈਆਂ ਸਨ। ਉਸ ਵੇਲੇ ਕੁਝ ਲੋਕਾਂ ਵੱਲੋਂ ਫਾਰਮ ਭਰਨ ਸਮੇਂ ਆਪਣਾ ਐਡਰੈਸ, ਵਾਰਡ ਆਦਿ ਪੂਰਾ ਨਹੀਂ ਭਰਿਆ ਗਿਆ, ਹੁਣ ਉਸੇ ਪੋਰਟਲ 'ਤੇ ਐਡਰੈਸ ਜਾਂ ਹੋਰ ਦਰੁਸਤੀ ਦੂਰ ਕਰਨ ਲਈ ਆਪਸ਼ਨ ਦਿੱਤੀ ਗਈ ਹੈ, ਤਾਂ ਜੋ ਨਵੇਂ ਰਾਸ਼ਨ ਕਾਰਡ ਬਨਾਉਣ ਦੇ ਕੰਮ ਨੂੰ ਨੇਪਰੇ ਚਾੜਿਆ ਜਾ ਸਕੇ। 

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਈ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਵੱਲੋ ਰਾਸ਼ਨ ਕਾਰਡ ਆਨਲਾਇਨ ਅਪਲਾਈ ਕਰਨ ਸਮੇਂ ਮਕਾਨ ਨੰਬਰ, ਮੁਹੱਲਾ ਅਤੇ ਵਾਰਡ ਨੰਬਰ ਸਹੀ ਨਹੀਂ ਦਰਸਾਇਆ ਗਿਆ ਹੈ। ਇਸ ਕਰਕੇ ਬਿਨੈਕਾਰਾਂ ਦੇ ਘਰ ਟਰੇਸ ਨਹੀਂ ਹੋ ਰਹੇ ਅਤੇ ਵੈਰੀਫਿਕੇਸ਼ਨ ਅਫਸਰਾਂ ਨੂੰ ਰਾਸ਼ਨ ਕਾਰਡਾਂ ਦੀਆਂ ਪ੍ਰਾਪਤ ਐਪਲੀਕੇਸ਼ਨਾ ਦੀ ਵੈਰੀਫਿਕੇਸ਼ਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਲਈ ਉਨ੍ਹਾਂ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਬਿਨੈਕਾਰਾ ਵੱਲੋਂ ਰਾਸ਼ਨ ਕਾਰਡ ਬਣਾਉਣ ਲਈ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਦਰਜ ਕਰਨ ਲਈ ਆਨਲਾਇਨ ਅਪਲਾਈ ਕੀਤਾ ਗਿਆ ਸੀ ਅਤੇ ਜਿੰਨ੍ਹਾਂ ਦੀ ਵੈਰੀਫਿਕੇਸ਼ਨ ਹੁਣ ਤੱਕ ਨਹੀਂ ਹੋਈ, ਉਹ ਬਿਨੈਕਾਰ https://connect.punjab.gov.in/rc-workflow/openEditAddress, ਲਿੰਕ 'ਤੇ ਜਾ ਕੇ ਆਪਣਾ ਪੂਰਾ ਪਤਾ ਅਪਡੇਟ ਕਰਨ, ਜਿਸ ਨਾਲ ਵੈਰੀਫਿਕੇਸ਼ਨ ਅਫ਼ਸਰਾਂ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਅਤੇ ਵੈਰੀਫਿਕੇਸ਼ਨ ਵਿੱਚ ਆਸਾਨੀ ਹੋ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਜਿੱਥੇ ਪਹਿਲਾਂ ਫਾਰਮ ਭਰਿਆ ਗਿਆ ਹੈ, ਹੁਣ ਉਸੇ ਪੋਰਟਲ https://connect.punjab.gov.in/rc-workflow/openEditAddress, ਤੇ ਜਾ ਕੇ ਰੀ-ਐਡਿਟ ਐਡਰਸ ਦੀ ਆਪਸ਼ਨ ਵਿੱਚ ਆਪਣਾ ਮੋਬਾਇਲ ਨੰਬਰ ਭਰਨਾ ਹੈ, ਉਸ ਤੋਂ ਬਾਅਦ ਓਟੀਪੀ ਆਵੇਗਾ, ਉਸ ਉਪਰੰਤ ਐਡਰੈਸ ਬਦਲਣ ਸਬੰਧੀ ਆਪਸ਼ਨ ਆਵੇਗੀ ਜਿੱਥੇ ਐਡਰੈਸ ਆਦਿ ਬਦਲਿਆ ਜਾ ਸਕਦਾ ਹੈ। ਇਸ ਕੰਮ ਨੂੰ ਤੁਰੰਤ ਕੀਤਾ ਜਾਵੇ ਤਾਂ ਜੋ ਬਿਨੈਕਾਰਾਂ ਵੱਲੋਂ ਭਰੇ ਗਏ ਫਾਰਮਾਂ ਦੀ ਵੈਰੀਫ਼ਿਕੇਸ਼ਨ ਵਿੱਚ ਦਿੱਕਤ ਨਾ ਆਵੇ ਅਤੇ ਨਵੇਂ ਰਾਸ਼ਨ ਕਾਰਡ ਜਲਦੀ ਬਣ ਸਕਣ।

Post a Comment

Previous Post Next Post

hw

Facebook Videos
CRIME NEWS
ਖ਼ਬਰਾਂ ਲੋਡ ਹੋ ਰਹੀਆਂ ਹਨ...

Global Samachar Web TV

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਮਹੱਤਵਪੂਰਨ ਅਪਡੇਟਸ ਨਾਲ ਹਮੇਸ਼ਾ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਆਪਣੀ Email 'ਤੇ ਪਾਓ

ਆਪਣੀ Email ਦਰਜ ਕਰੋ ਅਤੇ Global Samachar Web TV ਦੀਆਂ ਮਹੱਤਵਪੂਰਨ ਖ਼ਬਰਾਂ ਤੇ ਅਪਡੇਟਸ ਨਾਲ ਜੁੜੇ ਰਹੋ।

ਧੰਨਵਾਦ! ਤੁਹਾਡੀ Email ਸਫਲਤਾਪੂਰਵਕ ਦਰਜ ਹੋ ਗਈ ਹੈ।
ਤੁਹਾਡੀ Email ਜਾਣਕਾਰੀ ਸੁਰੱਖਿਅਤ ਰਹੇਗੀ।