ਵਾਸ਼ਿੰਗਟਨ ਡੀ.ਸੀ., 26 ਸਤੰਬਰ (ਏਜੰਸੀਆਂ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਟਰੂਥ ਸੋਸ਼ਲ’ ’ਤੇ ਪੋਸਟ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਮੈਡਮ ਪੇਂਗ ਲਿਯੁਆਨ ਵਾਸ਼ਿੰਗਟਨ ਡੀ.ਸੀ. ਤੋਂ ਚੀਨ ਲਈ ਰਵਾਨਾ ਹੋ ਗਏ ਹਨ। ਟਰੰਪ ਨੇ ਕਿਹਾ ਕਿ ਇਹ ਮੁਲਾਕਾਤ ਚੀਨ ਅਤੇ ਅਮਰੀਕਾ ਦੋਵਾਂ ਲਈ ਦੋਸਤੀ, ਮਜ਼ਬੂਤੀ ਅਤੇ ਸਫਲਤਾ ਵਾਲੀ ਰਹੀ। ਉਨ੍ਹਾਂ ਮੁਤਾਬਕ ਦੋਵੇਂ ਆਗੂ ਨਵੰਬਰ ਵਿੱਚ ਚੀਨ ਅਤੇ ਇਸ ਤੋਂ ਬਾਅਦ ਦਸੰਬਰ ਵਿੱਚ ਮਿਆਮੀ, ਫਲੋਰੀਡਾ ਵਿਖੇ ਹੋਣ ਵਾਲੀ ਜੀ20 ਮੀਟਿੰਗ ਦੌਰਾਨ ਮੁੜ ਮਿਲਣਗੇ। ਟਰੰਪ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ “ਬਹੁਤ ਕੁਝ ਹਾਸਲ ਕੀਤਾ ਗਿਆ ਹੈ” ਅਤੇ ਭਵਿੱਖ ਵਿੱਚ ਵੀ ਹੋਰ ਪ੍ਰਗਤੀ ਕੀਤੀ ਜਾਵੇਗੀ। ਉਨ੍ਹਾਂ ਨੇ ਅਗਲੀ ਮੁਲਾਕਾਤ ਦੀ ਉਡੀਕ ਕਰਨ ਦੀ ਗੱਲ ਵੀ ਕਹੀ।