LIVE
◷
00:00:00
Loading...
IST
ADVERTISEMENT
ਤੁਹਾਡਾ Advertisement ਇੱਥੇ

ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ - ਸੁਮੇਰ ਸਿੰਘ ਗੁਰਜ਼ਰ



ਫਤਹਿਗੜ੍ਹ ਸਾਹਿਬ, 21 ਸਤੰਬਰ - ਸਪੈਸ਼ਲ ਇੰਟੈਸਿਵ ਰਵੀਜ਼ਨ-2026 ਸਬੰਧੀ ਪ੍ਰਿੰਸੀਪਲ ਸੈਕਟਰੀ, ਡਿਫੈਂਸ ਸਰਵਸਿਜ਼ ਵੈਲਫੇਅਰ-ਕਮ-ਰੋਲ ਆਬਜ਼ਰਵਰ ਸ੍ਰੀ ਸੁਮੇਰ ਸਿੰਘ ਗੁਰਜ਼ਰ, ਆਈ.ਏ.ਐੱਸ. ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਸਮੂਹ ਚੋਣ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਬੀਰ ਕੌਰ ਭੁੱਲਰ ਵੀ ਮੌਜੂਦ ਰਹੇ। ਰੋਲ ਆਬਜ਼ਰਵਰ ਸ੍ਰੀ ਸੁਮੇਰ ਸਿੰਘ ਗੁਰਜ਼ਰ ਨੇ ਸਪੈਸ਼ਲ ਇੰਟੈਸਿਵ ਰਵੀਜ਼ਨ-2026 ਤਹਿਤ 13 ਅਗਸਤ ਤੋਂ 12 ਸਤੰਬਰ 2026 ਤੱਕ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦੀ ਸੁਪਰ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨੂੰ ਹਦਾਇਤ ਕੀਤੀ ਕਿ ਦਾਅਵਿਆਂ ਅਤੇ ਇਤਰਾਜ਼ਾਂ ਨਾਲ ਸਬੰਧਤ ਪ੍ਰਾਪਤ ਫਾਰਮਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਖਾਸ ਤੌਰ ’ਤੇ ਕਿਹਾ ਕਿ ਜਿਨ੍ਹਾਂ ਫਾਰਮਾਂ ਨਾਲ ਦਸਤਾਵੇਜ਼ ਅਧੂਰੇ ਹਨ, ਉਨ੍ਹਾਂ ਦੀ ਮੁੜ ਜਾਂਚ ਕਰਕੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇ, ਤਾਂ ਜੋ ਕੋਈ ਵੀ ਯੋਗ ਵੋਟਰ ਆਪਣੀ ਵੋਟ ਬਣਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।

ਰੋਲ ਆਬਜ਼ਰਵਰ ਨੇ ਸਮੂਹ ਚੋਣ ਹਲਕਿਆਂ ਦੀਆਂ ਫੋਟੋ ਵਾਲੀਆਂ ਵੋਟਰ ਸੂਚੀਆਂ ਦਾ ਵੀ ਵਿਸਥਾਰ ਨਾਲ ਜਾਇਜ਼ਾ ਲਿਆ ਅਤੇ ਸੂਚੀਆਂ ਦੀ ਤਿਆਰੀ ਸਬੰਧੀ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਨਿਯਮਾਂ ਅਨੁਸਾਰ ਮੁਕੰਮਲ ਕਰਨ ਲਈ ਵੀ ਕਿਹਾ।

Post a Comment

Previous Post Next Post

hw

Facebook Videos
CRIME NEWS
ਖ਼ਬਰਾਂ ਲੋਡ ਹੋ ਰਹੀਆਂ ਹਨ...

Global Samachar Web TV

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਮਹੱਤਵਪੂਰਨ ਅਪਡੇਟਸ ਨਾਲ ਹਮੇਸ਼ਾ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਆਪਣੀ Email 'ਤੇ ਪਾਓ

ਆਪਣੀ Email ਦਰਜ ਕਰੋ ਅਤੇ Global Samachar Web TV ਦੀਆਂ ਮਹੱਤਵਪੂਰਨ ਖ਼ਬਰਾਂ ਤੇ ਅਪਡੇਟਸ ਨਾਲ ਜੁੜੇ ਰਹੋ।

ਧੰਨਵਾਦ! ਤੁਹਾਡੀ Email ਸਫਲਤਾਪੂਰਵਕ ਦਰਜ ਹੋ ਗਈ ਹੈ।
ਤੁਹਾਡੀ Email ਜਾਣਕਾਰੀ ਸੁਰੱਖਿਅਤ ਰਹੇਗੀ।