LIVE
◷
00:00:00
Loading...
IST
ADVERTISEMENT
ਤੁਹਾਡਾ Advertisement ਇੱਥੇ

ਹੜਤਾਲ ਦੇ ਸੱਦੇ ਦੇ ਬਾਵਜੂਦ ਕੋਟਫ਼ਤੂਹੀ ਦੀਆਂ ਬੈਂਕਾਂ ਆਮ ਵਾਂਗ ਖੁੱਲ੍ਹੀਆਂ

ਹੁਸ਼ਿਆਰਪੁਰ, 27 ਸਤੰਬਰ  - ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਬੈਂਕ ਮੁਲਾਜ਼ਮਾਂ ਵੱਲੋਂ 28 ਤੋਂ 30 ਸਤੰਬਰ ਤੱਕ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਮੱਦੇਨਜ਼ਰ ਅੱਜ ਅੱਡਾ ਕੋਟਫ਼ਤੂਹੀ ਦੀਆਂ ਸਾਰੀਆਂ ਬੈਂਕ ਸ਼ਾਖਾਵਾਂ ਆਮ ਦਿਨਾਂ ਵਾਂਗ ਖੁੱਲ੍ਹੀਆਂ ਰਹੀਆਂ। ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਹੁਕਮਾਂ ਤਹਿਤ ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਕੇਨਰਾ ਬੈਂਕ, ਪੰਜਾਬ ਗ੍ਰਾਮੀਣ ਬੈਂਕ ਅਤੇ ਕੋਆਪਰੇਟਿਵ ਬੈਂਕ ਵਿੱਚ ਮੁਲਾਜ਼ਮ ਆਮ ਦਿਨਾਂ ਦੀ ਤਰ੍ਹਾਂ ਕੰਮ ਕਰਦੇ ਵੇਖੇ ਗਏ। ਹਾਲਾਂਕਿ ਮਹੀਨੇ ਦਾ ਆਖ਼ਰੀ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਖਾਤਾਧਾਰਕਾਂ ਦੀ ਆਮਦ ਬਹੁਤ ਘੱਟ ਰਹੀ। ਇਸ ਦੌਰਾਨ ਬੈਂਕਾਂ ਦੇ ਏ.ਟੀ.ਐੱਮ., ਨੈੱਟ ਬੈਂਕਿੰਗ ਅਤੇ ਯੂ.ਪੀ.ਆਈ. ਸਮੇਤ ਹੋਰ ਡਿਜੀਟਲ ਬੈਂਕਿੰਗ ਸੇਵਾਵਾਂ ਵੀ ਆਮ ਦਿਨਾਂ ਵਾਂਗ ਜਾਰੀ ਰਹੀਆਂ।

ਜ਼ਿਕਰਯੋਗ ਹੈ ਕਿ ਬੈਂਕ ਮੁਲਾਜ਼ਮਾਂ ਵੱਲੋਂ ਪੰਜ ਦਿਨਾਂ ਬੈਂਕਿੰਗ ਲਾਗੂ ਕਰਨ ਅਤੇ ਹੇਠਲੇ ਵਰਗ ਦੇ ਬੈਂਕ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਦੀ ਤਰ੍ਹਾਂ ਸਾਲ ਭਰ ਦੀ ਬੇਸਿਕ ਤਨਖ਼ਾਹ, ਡੀ.ਏ. ਆਦਿ ਦੇਣ ਸਮੇਤ ਕਈ ਮੰਗਾਂ ਨੂੰ ਲੈ ਕੇ ਇਹ ਤਿੰਨ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ।

Post a Comment

Previous Post Next Post

hw

Facebook Videos
CRIME NEWS
ਖ਼ਬਰਾਂ ਲੋਡ ਹੋ ਰਹੀਆਂ ਹਨ...

Global Samachar Web TV

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਮਹੱਤਵਪੂਰਨ ਅਪਡੇਟਸ ਨਾਲ ਹਮੇਸ਼ਾ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਆਪਣੀ Email 'ਤੇ ਪਾਓ

ਆਪਣੀ Email ਦਰਜ ਕਰੋ ਅਤੇ Global Samachar Web TV ਦੀਆਂ ਮਹੱਤਵਪੂਰਨ ਖ਼ਬਰਾਂ ਤੇ ਅਪਡੇਟਸ ਨਾਲ ਜੁੜੇ ਰਹੋ।

ਧੰਨਵਾਦ! ਤੁਹਾਡੀ Email ਸਫਲਤਾਪੂਰਵਕ ਦਰਜ ਹੋ ਗਈ ਹੈ।
ਤੁਹਾਡੀ Email ਜਾਣਕਾਰੀ ਸੁਰੱਖਿਅਤ ਰਹੇਗੀ।