ਨਵੀਂ ਦਿੱਲੀ: NHAI ਨੇ ਹਾਈ-ਸਪੀਡ ਨੈਸ਼ਨਲ ਹਾਈਵੇਅ ਲਈ ਨਵੇਂ ਡਿਜ਼ਾਈਨ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਮਾਪਦੰਡਾਂ ਤਹਿਤ ਟ੍ਰੈਫਿਕ ਦੇ ਅਨੁਸਾਰ ਹਾਈਵੇਅ ਦੀ ਲੇਨ ਅਤੇ ਚੌੜਾਈ ਤੈਅ ਕੀਤੀ ਜਾਵੇਗੀ।
15 ਹਜ਼ਾਰ ਤੱਕ ਵਾਹਨਾਂ ਵਾਲੇ ਚਾਰ-ਲੇਨ ਕੋਰੀਡੋਰ ਦੀ ਚੌੜਾਈ 60 ਮੀਟਰ, ਜਦਕਿ ਵੱਧ ਟ੍ਰੈਫਿਕ ਵਾਲੇ ਚਾਰ-ਲੇਨ ਅਤੇ ਛੇ-ਲੇਨ ਕੋਰੀਡੋਰਾਂ ਲਈ ਇਹ 70 ਮੀਟਰ ਤੱਕ ਹੋਵੇਗੀ।
ਸੁਰੱਖਿਆ ਲਈ ਹਾਈਵੇਅ ਦੇ ਦੋਵੇਂ ਪਾਸੇ ਇੱਕ ਮੀਟਰ ਉੱਚੀ ਚਾਰਦੀਵਾਰੀ ਬਣਾਈ ਜਾਵੇਗੀ, ਤਾਂ ਜੋ ਅਣਅਧਿਕਾਰਤ ਦਾਖਲਾ ਅਤੇ ਅਵਾਰਾ ਪਸ਼ੂਆਂ ਦੀ ਆਵਾਜਾਈ ਰੋਕੀ ਜਾ ਸਕੇ। ਇਸ ਤੋਂ ਇਲਾਵਾ, ਪ੍ਰਮੁੱਖ ਸੜਕਾਂ, ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਉਦਯੋਗਿਕ ਖੇਤਰਾਂ ਨਾਲ ਜੋੜਨ ਲਈ ਰੈਂਪ ਵਾਲੇ ਇੰਟਰਚੇਂਜ ਬਣਾਏ ਜਾਣਗੇ।
NHAI ਮੁਤਾਬਕ ਨਵੇਂ ਨਿਯਮਾਂ ਨਾਲ ਹਾਈ-ਸਪੀਡ ਹਾਈਵੇਅ ਦੇ ਡਿਜ਼ਾਈਨ ਵਿੱਚ ਇਕਸਾਰਤਾ, ਸੜਕ ਸੁਰੱਖਿਆ ਅਤੇ ਆਵਾਜਾਈ ਦੀ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ।
Tags:
ਦਿੱਲੀ