ਪੈਰਿਸ 3 ਅਕਤੂਬਰ (ਬਿਊਰੋ)-ਫਰਾਂਸ ਵਿੱਚ ਬਿਹਤਰ ਸਿੱਖਿਆ ਸਹੂਲਤਾਂ, ਅਧਿਆਪਕਾਂ ਦੀ ਘਾਟ ਅਤੇ ਲੰਬੇ ਸਕੂਲੀ ਸਮੇਂ ਦੇ ਵਿਰੋਧ ਵਿੱਚ ਹਾਈ ਸਕੂਲ ਵਿਦਿਆਰਥੀਆਂ ਦਾ ਅੰਦੋਲਨ ਹਿੰਸਕ ਹੋ ਗਿਆ। ਦੇਸ਼ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਅੱਗਜ਼ਨੀ ਕੀਤੀ ਅਤੇ ਪੁਲਸ ’ਤੇ ਪਥਰਾਅ ਕੀਤਾ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ।
ਸਿੱਖਿਆ ਮੰਤਰਾਲੇ ਅਨੁਸਾਰ ਕਰੀਬ 400 ਸਕੂਲ ਪੂਰੀ ਤਰ੍ਹਾਂ ਬੰਦ ਰਹੇ, ਜਦਕਿ 564 ਤੋਂ ਵੱਧ ਸਕੂਲਾਂ ਵਿੱਚ ਪੜ੍ਹਾਈ ਪ੍ਰਭਾਵਿਤ ਹੋਈ। ਹਿੰਸਾ ਵਿੱਚ 65 ਸਕੂਲ ਕਰਮਚਾਰੀ ਅਤੇ ਲਗਭਗ 170 ਵਿਦਿਆਰਥੀ ਜ਼ਖ਼ਮੀ ਹੋਏ ਹਨ, ਜਦਕਿ 100 ਤੋਂ ਵੱਧ ਸਕੂਲਾਂ ਨੂੰ ਨੁਕਸਾਨ ਪਹੁੰਚਿਆ।
ਪੁਲਸ ਮੁਤਾਬਕ ਅੰਦੋਲਨ ਦੌਰਾਨ ਕਰੀਬ 2,000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਰਕਾਰ ਵੱਲੋਂ ਭੰਨਤੋੜ ਲਈ ਮਾਪਿਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਵੀ ਕਹੀ ਗਈ ਹੈ। ਇਸ ਦੌਰਾਨ ਸਰਕਾਰ ਅਤੇ ਖੱਬੇ ਪੱਖੀ ਪਾਰਟੀ ‘ਫਰਾਂਸ ਅਨਬਾਊਂਡ’ ਵਿਚਾਲੇ ਪ੍ਰਦਰਸ਼ਨਾਂ ਨੂੰ ਲੈ ਕੇ ਦੋਸ਼-ਪ੍ਰਤੀਦੋਸ਼ ਵੀ ਤੇਜ਼ ਹੋ ਗਏ ਹਨ।
ਹੋਰ ਖ਼ਬਰਾਂ ਪੜ੍ਹੋ
LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
Tags:
Top Story