LIVE
◷
00:00:00
Loading...
IST
ADVERTISEMENT
ਤੁਹਾਡਾ Advertisement ਇੱਥੇ

'ਖੇਡਾਂ ਵਤਨ ਪੰਜਾਬ ਦੀਆਂ- 2026' ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਸ਼ਡਿਊਲ ਜਾਰੀ


ਕਪੂਰਥਲਾ, 25 ਸਤੰਬਰ (ਸਟਾਫ਼ ਰਿਪੋਟਰ) - ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸਬੰਧੀ ਜ਼ਿਲ੍ਹਾ ਖੇਡ ਅਫਸਰ ਕੁਲਵਿੰਦਰ ਸਿੰਘ ਵਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਖੇਡ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਡਿਊਲ ਅਨੁਸਾਰ ਅਥਲੈਟਿਕਸ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ 28 ਸਤੰਬਰ ਨੂੰ ਅੰਡਰ 14, 17, 21, 21-30 ਸਾਲ ਲੜਕੇ, 29 ਸਤੰਬਰ ਨੂੰ ਅੰਡਰ 14, 17, 21, 21-30 ਸਾਲ ਲੜਕੀਆਂ ਅਤੇ 30 ਸਤੰਬਰ ਨੂੰ 31-40, 41-50, 51-60, 61-70 ਅਤੇ 70+ ਮਰਦ/ਮਹਿਲਾਂ ਦੇ ਹੋਣਗੇ।  ਉਨ੍ਹਾਂ ਦੱਸਿਆ ਕਿ ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ) ਅਤੇ ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) ਦੇ ਮੁਕਾਬਲੇ ਵੀ ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ ਹੀ ਕਰਵਾਏ ਜਾਣਗੇ।  ਇਨ੍ਹਾਂ ਖੇਡਾਂ ਵਿੱਚ ਮਿਤੀ 01.10.2026 ਨੂੰ ਅੰਡਰ 14 ਅਤੇ 21 ਸਾਲ ਲੜਕੇ, 02.10.2026 ਨੂੰ ਅੰਡਰ 17, 21-30 ਅਤੇ 31-40 ਸਾਲ ਮਰਦ ਅਤੇ 03.10.2026 ਨੂੰ ਸਾਰੇ ਉਮਰ ਵਰਗ ਦੀਆਂ ਲੜਕੀਆਂ ਦੇ ਮੁਕਾਬਲੇ ਹੋਣਗੇ (ਵਾਲੀਬਾਲ ਵਿੱਚ ਮਿਤੀ 28 ਨੂੰ ਅੰਡਰ 14-21 ਸਾਲ ਲੜਕੇ, 29 ਨੂੰ ਉਮਰ ਵਰਗ ਦੇ ਮਰਦ ਅਤੇ 30 ਨੂੰ ਲੜਕੀਆਂ ਦੇ ਮੁਕਾਬਲੇ ਹੋਣਗੇ)। 

ਇਸੇ ਤਰ੍ਹਾਂ ਖੋ-ਖੋ ਦੇ ਮੁਕਾਬਲੇ ਐੱਮ.ਜੀ.ਐੱਨ. ਸਕੂਲ, ਕਪੂਰਥਲਾ ਵਿਖੇ ਮਿਤੀ 28 ਸਤੰਬਰ ਤੋਂ 30 ਸਤੰਬਰ ਤੱਕ  ਕਰਵਾਏ ਜਾਣਗੇ। ਗੁਰੂ ਨਾਨਕ ਸਟੇਡੀਅਮ ਵਿਖੇ ਹੀ ਬਾਸਕਟਬਾਲ ਦੇ ਮੁਕਾਬਲੇ ਮਿਤੀ 01.10.2026 ਤੋਂ 03.10.2026 ਤੱਕ  ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਮਿਤੀ 28.09.2026 ਹੋਣਗੇ। ਬੈਡਮਿੰਟਨ ਮੁਕਾਬਲੇ ਆਰ.ਸੀ.ਐੱਫ. ਕਪੂਰਥਲਾ ਵਿਖੇ 28 ਤੋਂ 30 ਸਤੰਬਰ ਤੱਕ ਵੱਖ-ਵੱਖ ਉਮਰ ਵਰਗਾਂ ਦੇ ਲੜਕੇ, ਲੜਕੀਆਂ ਅਤੇ ਮਰਦ ਲਈ ਕਰਵਾਏ ਜਾਣਗੇ।  ਬਾਕਸਿੰਗ ਦੇ ਮੁਕਾਬਲੇ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਵਿਖੇ 28-29 ਸਤੰਬਰ, ਫੁੱਟਬਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਵਿਖੇ 28 ਤੋਂ 30 ਸਤੰਬਰ ਤੱਕ, ਕੁਸ਼ਤੀ ਆਰ.ਪੀ.ਡੀ ਕੁਸ਼ਤੀ. ਅਖਾੜਾ ਫਗਵਾੜਾ ਵਿਖੇ 28 ਸਤੰਬਰ  ਅਤੇ ਗਤਕਾ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਸੈਫਲਾਬਾਦ ਵਿਖੇ 28 ਸਤੰਬਰ ਨੂੰ ਹੋਵੇਗਾ। ਟੇਬਲ ਟੈਨਿਸ ਐੱਮ.ਜੀ.ਐੱਨ. ਸਕੂਲ ਕਪੂਰਥਲਾ ਅਤੇ ਚੈੱਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਵਿਖੇ ਮੁਕਾਬਲੇ 28 ਸਤੰਬਰ ਨੂੰ ਰੱਖੇ ਗਏ ਹਨ।  ਕੈਮਬ੍ਰਿਜ ਇੰਟਰਨੈਸ਼ਨਲ ਸਕੂਲ, ਕਪੂਰਥਲਾ ਵਿਖੇ ਤੈਰਾਕੀ, ਸ਼ੂਟਿੰਗ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਮਿਤੀ 28-29 ਸਤੰਬਰ ਨੂੰ ਅਤੇ ਲਾਅਨ ਟੈਨਿਸ ਦੇ ਮੁਕਾਬਲੇ ਮਿਤੀ 02-03 ਅਕਤੂਬਰ 2026 ਨੂੰ ਹੋਣਗੇ। ਹਾਕੀ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿਖੇ 28 ਸਤੰਬਰ ਨੂੰ ,ਵੈਟਲਿਫਟਿੰਗ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ 28-29 ਸਤੰਬਰ ਨੂੰ, ਪਾਵਰ ਲਿਫਟਿੰਗ ਗਾਰੋੜੀਆ ਜਿੰਮ ਨਡਾਲਾ ਵਿਖੇ 30 ਸਤੰਬਰ ਨੂੰ ਅਤੇ ਟੈਨਿਸ ਬਾਲ ਕ੍ਰਿਕਟ ਸਕੂਲ ਆਫ਼ ਐਮੀਨੈਂਸ (ਲੜਕੇ) ਕਪੂਰਥਲਾ ਦੀ ਗਰਾਊਂਡ ਵਿਖੇ ਮਿਤੀ 01-02 ਅਕਤੂਬਰ ਨੂੰ ਕਰਵਾਈ ਜਾਵੇਗੀ।

Post a Comment

Previous Post Next Post

hw

Facebook Videos
CRIME NEWS
ਖ਼ਬਰਾਂ ਲੋਡ ਹੋ ਰਹੀਆਂ ਹਨ...

Global Samachar Web TV

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਮਹੱਤਵਪੂਰਨ ਅਪਡੇਟਸ ਨਾਲ ਹਮੇਸ਼ਾ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਆਪਣੀ Email 'ਤੇ ਪਾਓ

ਆਪਣੀ Email ਦਰਜ ਕਰੋ ਅਤੇ Global Samachar Web TV ਦੀਆਂ ਮਹੱਤਵਪੂਰਨ ਖ਼ਬਰਾਂ ਤੇ ਅਪਡੇਟਸ ਨਾਲ ਜੁੜੇ ਰਹੋ।

ਧੰਨਵਾਦ! ਤੁਹਾਡੀ Email ਸਫਲਤਾਪੂਰਵਕ ਦਰਜ ਹੋ ਗਈ ਹੈ।
ਤੁਹਾਡੀ Email ਜਾਣਕਾਰੀ ਸੁਰੱਖਿਅਤ ਰਹੇਗੀ।