LIVE
◷
00:00:00
Loading...
IST
ADVERTISEMENT
ਤੁਹਾਡਾ Advertisement ਇੱਥੇ

ਬਠਿੰਡਾ ਵਿੱਚ 75 ਲੱਖ ਦੀ ਲਾਗਤ ਨਾਲ ਤਿਆਰ ਹੋਈ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ


ਬਠਿੰਡਾ, 28 ਸਤੰਬਰ (ਪਤਰਪ੍ਰੇਰਕ) - ਸੂਬਾ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਨੂੰ ਵਿਕਾਸ ਪੱਖੋਂ ਬਿਹਤਰ ਬਣਾਉਣ ਲਈ ਦਿੱਤੇ ਗਏ ਵੱਖ- ਵੱਖ ਵਿਕਾਸ ਪ੍ਰੋਜੈਕਟਾਂ ਵਿੱਚੋਂ 75 ਲੱਖ ਰੁਪਏ ਖਰਚ ਕਰਕੇ ਤਿਆਰ ਕੀਤਾ ਗਿਆ ਇੱਕ ਪ੍ਰਮੁੱਖ ਪ੍ਰੋਜੈਕਟ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਹੈ। ਇਹ ਜਾਣਕਾਰੀ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ੍ਰੀ ਜਤਿੰਦਰ ਸਿੰਘ ਭੱਲਾ ਨੇ ਸਾਂਝੀ ਕੀਤੀ। ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਦਾ ਨੀਂਹ ਪੱਥਰ 10 ਅਕਤੂਬਰ 2024 ਨੂੰ ਰੱਖਿਆ ਗਿਆ ਸੀ ਅਤੇ ਕੁੱਝ ਕੁ ਮਹੀਨਿਆਂ ਵਿੱਚ ਹੀ ਤਿਆਰ ਕਰਦਿਆਂ ਇਹ ਸੈਰਗਾਹ ਬਠਿੰਡਾ ਵਾਸੀਆਂ ਦੇ ਸਪੁਰਦ ਕਰ ਦਿੱਤੀ ਗਈ ਸੀ। ਇਹ ਸੈਰਗਾਹ ਰਿੰਗ ਰੋਡ ਉੱਪਰ ਮਿਲਟਰੀ ਛਾਉਣੀ ਦੇ ਨਾਲ 1 ਕਿਲੋਮੀਟਰ ਤੱਕ ਦਾ ਵਾਕਿੰਗ ਟਰੈਕ ਹੈ। ਜਿਸ ਵਿੱਚ ਇੱਕ ਚੱਕਰ ਲਗਾਉਣ ਨਾਲ ਦੋ ਕਿਲੋਮੀਟਰ ਦੀ ਸੈਰ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਇਹ ਸੈਰਗਾਹ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮੁਹੱਈਆ ਕਰਵਾਉਂਦਿਆਂ ਸੁੰਦਰੀਕਰਨ ਅਤੇ ਸ਼ਹਿਰ ਦੀ ਦਿੱਖ ਵਧੀਆ ਬਨਾਉਣ ਲਈ ਚਾਰ ਚੰਨ ਲਗਾ ਰਹੀ ਹੈ  ਇਸ ਸੈਰਗਾਹ ਵਿਖੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਕੇ ਖ਼ੂਬ ਆਨੰਦ ਮਾਣ ਰਹੇ ਹਨ। ਇਸ ਤੋਂ ਇਲਾਵਾ ਹਰਿਆਲੀ ਭਰਪੂਰ ਸੈਰਗਾਹ ਵਿਖੇ ਵੱਖ-ਵੱਖ ਤਰ੍ਹਾਂ ਦੇ ਪੌਦੇ ਖਿੱਚ ਦਾ ਕੇਂਦਰ ਹਨ। ਸੈਰਗਾਹ ਵਿਖੇ ਓਪਨ ਜਿੰਮ, ਯੋਗਾ ਪੁਆਇੰਟ, ਐਕੂਪ੍ਰੈਸ਼ਰ ਜ਼ੋਨ, ਆਧੁਨਿਕ ਤਕਨੀਕ ਦੀਆਂ ਲਾਈਟਾਂ, ਕੂੜੇ ਦੇ ਪ੍ਰਬੰਧਨ ਸੰਬੰਧੀ ਵੱਖ ਵੱਖ ਥਾਂਵਾਂ ਤੇ ਡਸਟਬਿਨਾ ਤੋਂ ਇਲਾਵਾ ਬਹੁਤ ਹੀ ਸੁੰਦਰ ਸੈਲਫੀ ਪੁਆਇੰਟ ਤਿਆਰ ਕਰਵਾਇਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸੈਰਗਾਹ ਦਾ ਅੱਗੇ  ਹੋਰ ਵੀ ਵਿਸਥਾਰ ਕਰਨ ਲਈ ਯੋਜਨਾ ਤੇ ਕੰਮ ਚੱਲ ਰਿਹਾ ਹੈ। ਸ਼ਹਿਰ ਵਾਸੀਆਂ ਵੱਲੋਂ ਸਰਕਾਰ ਦੇ ਇਸ ਵਿਸ਼ੇਸ਼ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Post a Comment

Previous Post Next Post

hw

Video Gallery
CRIME NEWS
ਖ਼ਬਰਾਂ ਲੋਡ ਹੋ ਰਹੀਆਂ ਹਨ...

Global Samachar Web TV

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਮਹੱਤਵਪੂਰਨ ਅਪਡੇਟਸ ਨਾਲ ਹਮੇਸ਼ਾ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਆਪਣੀ Email 'ਤੇ ਪਾਓ

ਆਪਣੀ Email ਦਰਜ ਕਰੋ ਅਤੇ Global Samachar Web TV ਦੀਆਂ ਮਹੱਤਵਪੂਰਨ ਖ਼ਬਰਾਂ ਤੇ ਅਪਡੇਟਸ ਨਾਲ ਜੁੜੇ ਰਹੋ।

ਧੰਨਵਾਦ! ਤੁਹਾਡੀ Email ਸਫਲਤਾਪੂਰਵਕ ਦਰਜ ਹੋ ਗਈ ਹੈ।
ਤੁਹਾਡੀ Email ਜਾਣਕਾਰੀ ਸੁਰੱਖਿਅਤ ਰਹੇਗੀ।